ਸਰਦੀ ਦਾ ਮੌਸਮ ਆਪਣÎੇ ਨਾਲ ਬਹੁਤ ਸਾਰੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ। ਇਹ ਮੌਸਮ 'ਚ ਖਾਸ ਤੌਰ ਤੇ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ। ਇਸ ਦੇ ਕਾਰਨ ਦਿਲ ਦੀ ਧਮਨੀਆਂ ਦਾ ਸੁੰਘੜ ਜਾਣਾ, ਮੌਸਮੀ ਅਫਸਾਦ, ਵਿਟਾਮਿਨ 'ਡੀ' ਦੀ ਕਮੀ, ਖਾਣੇ 'ਚ ਫੈਟ ਦੀ ਮਾਤਰਾ ਵਧਣਾ ਆਦਿ ਸਮੱਸਿਆਵਾਂ ਆ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਟਿੱਪਸ ਦਵਾਂਗੇ, ਜਿਸ ਨਾਲ ਤੁਸੀਂ ਆਪਣੇ ਦਿਲ ਦਾ ਖਿਆਲ ਇਸ ਮੌਸਮ 'ਚ ਰੱਖ ਸਕਦੇ ਹੋ।
1. ਸਰਦੀਆਂ ਦੇ ਮੌਸਮ 'ਚ ਪਿਆਸ ਨਹੀਂ ਲੱਗਦੀ ਅਤੇ ਲੋਕ ਪਾਣੀ ਪੀਣਾ ਵੀ ਘੱਟ ਕਰ ਦਿੰਦੇ ਹਨ ਪਰ ਧਿਆਨ ਰੱਖੋ ਕਿ ਇਸ ਮੌਸਮ 'ਚ ਵੀ ਪਾਣੀ ਲਗਾਤਾਰ ਪੀਂਦੇ ਰਹਿਣਾ ਚਾਹੀਦਾ ਹੈ।
2. ਇਸ ਮੌਸਮ 'ਚ ਕੱਚੇ ਫਲ, ਅੰਕੁਰਿਤ ਅਨਾਜ, ਸੁੱਕੇ ਮੇਵੇ ਆਦਿ ਨੂੰ ਆਪਣੇ ਭੋਜਨ 'ਚ ਸ਼ਾਮਲ ਜ਼ਰੂਰ ਕਰੋ।
3. ਤੁਸੀਂ ਰੋਜ਼ ਧੁੱਪ 'ਚ ਥੌੜੀ ਦੇਰ ਦੇ ਲਈ ਜ਼ਰੂਰ ਬੈਠੋ। ਇਸ ਨਾਲ ਵਿਟਾਮਿਨ 'ਡੀ' ਮਿਲਦਾ ਹੈ ਜੋ ਤੁਹਾਡੇ ਸਰੀਰ ਲਈ ਜ਼ਰੂਰੀ ਹੁੰਦਾ ਹੈ।
4. ਦਿਲ ਦੇ ਮਰੀਜ਼ਾਂ ਨੂੰ ਸਰਦੀ ਦੇ ਮੌਸਮ 'ਚ ਸਿਗਰੇਟ ਨਹੀਂ ਪੀਣਾ ਚਾਹੀਦਾ।
5. ਤਾਪਮਾਨ ਘੱਟ ਹੋਣ ਨਾਲ ਬਲੱਡ ਕਲਾਟਿੰਗ ਦੀ ਵੀ ਸਮੱਸਿਆ ਹੋ ਜਾਂਦੀ ਹੈ ਕਿਉਂਕਿ ਇਸ ਮੌਸਮ 'ਚ ਬਲੱਡ ਪਲੇਟਲੇਟਸ ਜ਼ਿਆਦਾ ਚਿਪਚਿਪੇ ਹੋ ਜਾਂਦੇ ਹਨ।
ਬੇਕਿੰਗ ਸੋਡੇ ਨਾਲ ਮਿਲਣਗੇ ਸਿਹਤ ਸੰਬੰਧੀ ਅਣਗਿਣਤ ਫਾਇਦੇ
NEXT STORY